ਯੋ ਯੋ ਹਨੀ ਸਿੰਘ ਦੇ ਨਵੇਂ ਗੀਤ Billionaire ਵਿਚ ਹੋਈ ਨੋਟਾਂ ਦੀ ਬਾਰਿਸ਼, ਵੇਖੋ ਵੀਡੀਓ

ਸੰਗੀਤ ਦੀ ਦੁਨੀਆ ਦੇ ਮਹਾਰਥੀ ਯੋ-ਯੋ ਹਨੀ ਸਿੰਘ ਨੇ ਹਾਲ ਹੀ ‘ਚ ਆਪਣਾ ਨਵਾਂ ਗੀਤ ‘ਉਰਵਸ਼ੀ’ ਰਿਲੀਜ਼ ਕੀਤਾ, ਜਿਸ ਨੂੰ ਦੁਨੀਆ ਭਰ ‘ਚ ਦਰਸ਼ਕਾਂ ਦੀ ਜ਼ਬਰਦਸਤ ਪ੍ਰਤੀਕਿਰਿਆ ਪ੍ਰਾਪਤ ਹੋ ਰਹੀ ਹੈ। ਲੋਕਾਂ ਦੇ ਸਰ ਤੋਂ ਉਨ੍ਹਾਂ ਦੇ ਗੀਤ ਉਰਵਸ਼ੀ ਦਾ ਅਜੇ ਬੁਖਾਰ ਨਹੀਂ ਜੇ ਉਤਰਿਆ ਤੇ ਹਨੀ ਸਿੰਘ ਨੇ ਇਕ ਹੋਰ ਗੀਤ ਜਾਰੀ ਕਰ ਦਿੱਤਾ ਹੈ | ਜੀ ਹਾਂ ੨੬ ਅਕਤੂਬਰ ਨੂੰ ਦੁਨੀਆਭਰ ਵਿਚ ਰਿਲੀਜ਼ ਹੋਣ ਵਾਲੀ ਫ਼ਿਲਮ “ਬਾਜ਼ਾਰ” ਵਿਚ ਹਨੀ ਸਿੰਘ ਦਾ ਨਵਾਂ ਗੀਤ “ਬਿਲੀਅਨਈਅਰ” ਵੇਖਣ ਨੂੰ ਮਿਲੇਗਾ | ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਕੁ ਹੀ ਪਲ ਹੋਏ ਹਨ ਕਿ ਇਸ ਗੀਤ ਨੂੰ ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਦੇਖ ਲਿਆ ਹੈ | ਯੋ ਯੋ ਹਨੀ ਸਿੰਘ ਦੁਆਰਾ ਦਿੱਤੇ ਇਸ ਗੀਤ ਦੇ ਮਿਊਜ਼ਿਕ ਤੇ ਸੈਫ਼ ਅਲੀ ਖਾਨ ਵੀ ਨੱਚਦੇ ਨਜ਼ਰ ਆ ਰਹੇ ਹਨ |

ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਦੀ ਫ਼ਿਲਮ ‘ਬਾਜ਼ਾਰ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਹੁਣ ਇੱਕ ਹੋਰ ਪੋਸਟਰ ਰਿਲੀਜ਼ ਹੋ ਗਿਆ ਹੈ ਜਿਸ ‘ਚ ਸੈਫ ਬਿਜਨਸਮੈਨ ਦੀ ਲੁੱਕ ‘ਚ ਹੀ ਨਜ਼ਰ ਆ ਹਰੇ ਹਨ। ਸੂਟ-ਬੂਟ ‘ਚ ਸੌਫੇ ‘ਤੇ ਬੈਠੇ ਨਵਾਬ ਕਾਫੀ ਡੈਸ਼ਿੰਗ ਵੀ ਲੱਗ ਰਹੇ ਹਨ। ਪੋਸਟਰ ‘ਚ ਸੈਫ ਦੇ ਚਿਹਰੇ ‘ਤੇ ਸਮਾਈਲ ਵੀ ਹੈ ਜੋ ਉਨ੍ਹਾਂ ਦੇ ਸਟਾਈਲ ਨੂੰ ਚਾਰ ਚੰਨ ਲਾ ਰਹੀ ਹੈ।

baazaar honey singh

Leave a Reply